Thursday, September 16, 2021

ਪੰਜਾਬ ਪੁਲਿਸ ਵਿਚ ਤਕਨੀਕੀ ਅਤੇ ਸਹਾਇਕ ਸੇਵਾਵਾਂ ਕਾਡਰ ਵਿਚ ਨਵੀਂ ਭਰਤੀ

ਅਮਨਪਾਲ ਸਿੰਘ ਸੰਧੂ

     ਸਰਕਾਰ ਹੁਣ ਪੁਲਿਸ ਦਾ ਚਿਹਰਾ ਮੋਹਰਾ ਬਦਲਣ ਲੱਗੀ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਬਦਲਾਅ ਜਰੂਰੀ ਹੈ। ਇਸੇ ਲਈ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੁਲਿਸ ਵਿਚ ਨਵੇਂ ਕਾਡਰਾਂ ਵਿਚ ਭਰਤੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਹੁਣ ਤਕਨੀਕੀ ਅਤੇ ਸਹਾਇਕ ਸੇਵਾਵਾਂ ਕਾਡਰ ਵਿਚ ਸਬ ਇੰਸਪੈਕਟਰਾਂ ਦੀਆਂ 267 ਅਤੇ ਕਾਂਸਟੇਬਲਾਂ ਦੀਆਂ 2340 ਅਸਾਮੀਆਂ ਸਰਕਾਰ ਨੇ ਕੱਢੀਆਂ ਹਨ। 

ਇੰਨ੍ਹਾਂ ਅਸਾਮੀਆਂ ਨੂੰ ਅੱਗੇ ਫਿਰ ਕਈ ਭਾਗਾਂ ਵਿਚ ਵੰਡਿਆਂ ਗਿਆ ਹੈ ਜਿਵੇਂ ਸਾਇਬਰ ਸਕਿਊਰਿਟੀ, ਡਾਟਾ ਮਾਇਨਿੰਗ, ਨੈਟਵਰਕ ਮੈਨੇਜਮੈਂਟ, ਆਈਟੀ ਸੁਪੋਰਟ, ਸਾਇਬਰ ਕਰਾਇਮ, ਹੁਮਨ ਰਿਸੋਰਸ ਮੈਨੇਜਮੈਂਟ, ਲੀਗਲ ਸਰਵਿਸ ਆਦਿ। ਇੰਨ੍ਹਾਂ ਵਿਸ਼ਾ ਵਾਰ ਅਸਾਮੀਆਂ ਦੀ ਗਿਣਤੀ, ਅਸਾਮੀ ਅਨੁਸਾਰ ਯੋਗਤਾ, ਸ਼ਰੀਰਕ ਮਾਪਦੰਡ, ਰਾਖਵਾਂਕਰਨ, ਉਮਰ ਆਦਿ ਸਬੰਧੀ ਪੂਰੀ ਜਾਣਕਾਰੀ ਤੁਸੀਂ ਪੰਜਾਬ ਪੁਲਿਸ ਦੀ ਵੈਬਸਾਇਟ  https://www.punjabpolice.gov.in/  ਤੇ ਜਾ ਕੇ ਵੇਖੀ ਜਾ ਸਕਦੀ ਹੈ।

ਇੰਨ੍ਹਾ ਪੋਸਟਾਂ ਲਈ ਆਨਲਾਈਨ ਅਪਲਾਈ ਕਰਨਾ ਹੈ ਜਿਸਦਾ ਲਿੰਕ ਪੰਜਾਬ ਪੁਲਿਸ ਦੀ ਵੇਬਸਾਇਟ ਤੇ ਰਿਕਰੂਟਮੈਂਟ ਵਾਲੇ ਟੈਬ ਤੋਂ ਮਿਲ ਜਾਵੇਗਾ। ਇੰਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 29 ਸਤੰਬਰ 2021 ਹੈ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ 18002102565 ਤੇ ਕਾਲ ਕੀਤੀ ਜਾ ਸਕਦੀ ਹੈੇ।

    ਇਸ ਤੋਂ ਬਿਨ੍ਹਾਂ ਸੀਵਿਲੀਅਨ ਸੁਪੋਰਟ ਸਟਾਫ ਦੀ ਭਰਤੀ ਲਈ ਲਈਆਂ ਅਰਜੀਆਂ ਅਨੁਸਾਰ ਲਿਖਤੀ ਪ੍ਰੀਖਿਆ 20 ਤੇ 21 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਲਈ ਜਿੰਨ੍ਹਾਂ ਨੇ ਵੀ ਅਪਲਾਈ ਕੀਤਾ ਹੈ ਉਹ ਆਪਣੀ ਤਿਆਰੀ ਰੱਖਣ।   

No comments:

Post a Comment