ਆਪਣੇ ਪੰਜਾਬੀ
Wednesday, November 10, 2021
Thursday, September 16, 2021
ਪੰਜਾਬ ਪੁਲਿਸ ਵਿਚ ਤਕਨੀਕੀ ਅਤੇ ਸਹਾਇਕ ਸੇਵਾਵਾਂ ਕਾਡਰ ਵਿਚ ਨਵੀਂ ਭਰਤੀ
ਅਮਨਪਾਲ ਸਿੰਘ ਸੰਧੂ
ਸਰਕਾਰ ਹੁਣ ਪੁਲਿਸ ਦਾ ਚਿਹਰਾ ਮੋਹਰਾ ਬਦਲਣ ਲੱਗੀ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਬਦਲਾਅ ਜਰੂਰੀ ਹੈ। ਇਸੇ ਲਈ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੁਲਿਸ ਵਿਚ ਨਵੇਂ ਕਾਡਰਾਂ ਵਿਚ ਭਰਤੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਹੁਣ ਤਕਨੀਕੀ ਅਤੇ ਸਹਾਇਕ ਸੇਵਾਵਾਂ ਕਾਡਰ ਵਿਚ ਸਬ ਇੰਸਪੈਕਟਰਾਂ ਦੀਆਂ 267 ਅਤੇ ਕਾਂਸਟੇਬਲਾਂ ਦੀਆਂ 2340 ਅਸਾਮੀਆਂ ਸਰਕਾਰ ਨੇ ਕੱਢੀਆਂ ਹਨ।
ਇੰਨ੍ਹਾਂ ਅਸਾਮੀਆਂ ਨੂੰ ਅੱਗੇ ਫਿਰ ਕਈ ਭਾਗਾਂ ਵਿਚ ਵੰਡਿਆਂ ਗਿਆ ਹੈ ਜਿਵੇਂ ਸਾਇਬਰ ਸਕਿਊਰਿਟੀ, ਡਾਟਾ ਮਾਇਨਿੰਗ, ਨੈਟਵਰਕ ਮੈਨੇਜਮੈਂਟ, ਆਈਟੀ ਸੁਪੋਰਟ, ਸਾਇਬਰ ਕਰਾਇਮ, ਹੁਮਨ ਰਿਸੋਰਸ ਮੈਨੇਜਮੈਂਟ, ਲੀਗਲ ਸਰਵਿਸ ਆਦਿ। ਇੰਨ੍ਹਾਂ ਵਿਸ਼ਾ ਵਾਰ ਅਸਾਮੀਆਂ ਦੀ ਗਿਣਤੀ, ਅਸਾਮੀ ਅਨੁਸਾਰ ਯੋਗਤਾ, ਸ਼ਰੀਰਕ ਮਾਪਦੰਡ, ਰਾਖਵਾਂਕਰਨ, ਉਮਰ ਆਦਿ ਸਬੰਧੀ ਪੂਰੀ ਜਾਣਕਾਰੀ ਤੁਸੀਂ ਪੰਜਾਬ ਪੁਲਿਸ ਦੀ ਵੈਬਸਾਇਟ https://www.punjabpolice.gov.in/ ਤੇ ਜਾ ਕੇ ਵੇਖੀ ਜਾ ਸਕਦੀ ਹੈ।
ਇੰਨ੍ਹਾ ਪੋਸਟਾਂ ਲਈ ਆਨਲਾਈਨ ਅਪਲਾਈ ਕਰਨਾ ਹੈ ਜਿਸਦਾ ਲਿੰਕ ਪੰਜਾਬ ਪੁਲਿਸ ਦੀ ਵੇਬਸਾਇਟ ਤੇ ਰਿਕਰੂਟਮੈਂਟ ਵਾਲੇ ਟੈਬ ਤੋਂ ਮਿਲ ਜਾਵੇਗਾ। ਇੰਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 29 ਸਤੰਬਰ 2021 ਹੈ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ 18002102565 ਤੇ ਕਾਲ ਕੀਤੀ ਜਾ ਸਕਦੀ ਹੈੇ।
ਇਸ ਤੋਂ ਬਿਨ੍ਹਾਂ ਸੀਵਿਲੀਅਨ ਸੁਪੋਰਟ ਸਟਾਫ ਦੀ ਭਰਤੀ ਲਈ ਲਈਆਂ ਅਰਜੀਆਂ ਅਨੁਸਾਰ ਲਿਖਤੀ ਪ੍ਰੀਖਿਆ 20 ਤੇ 21 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਲਈ ਜਿੰਨ੍ਹਾਂ ਨੇ ਵੀ ਅਪਲਾਈ ਕੀਤਾ ਹੈ ਉਹ ਆਪਣੀ ਤਿਆਰੀ ਰੱਖਣ।
Wednesday, September 15, 2021
ਜੇ ਤੁਹਾਡੇ ਵਾਹਨ ਤੇ ਨਹੀਂ ਲੱਗੀ ਐਚ ਐਸ ਆਰ ਪਲੇਟ ਤਾਂ ਲਾਜਮੀ ਪੜ੍ਹੋ ਇਹ ਜਾਣਕਾਰੀ।
ਅਮਨਪਾਲ ਸਿੰਘ ਸੰਧੂ
ਜ਼ੇਕਰ ਤੁਹਾਡੈ ਕੋਲ ਕੋਈ ਵੀ ਵਹੀਕਲ ਹੈ ਤਾਂ ਅਗਲੀ ਵਾਰ ਵਾਹਨ ਸੜਕ ਤੇ ਲੈ ਕੇ ਜਾਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖੋ।ਵਾਹਨਾਂ ਸਬੰਧੀ ਸਰਕਾਰ ਦੇ ਨਵੇਂ ਨਿਰਦੇਸ਼ਾਂ ਸਬੰਧੀ ਅੱਜ ਅਸੀਂ ਇਸ ਵੀਡੀਓ ਵਿਚ ਜਾਣਕਾਰੀ ਦੇਵਾਂਗੇ ਪਰ ਹਰ ਵਾਰ ਦੀ ਤਰਾਂ ਬੇਨਤੀ ਕਿ ਪੋਸਟ ਨੂੰ ਲਾਇਕ, ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲੈਣਾ
ਸਰਕਾਰ ਵੱਲੋਂ ਵਾਹਨਾ ਵਿਚ ਹਾਈ ਸਕਿਊਰਿਟੀ ਨੰਬਰ ਪਲੇਟਾਂ ਲਗਾਉਣੀਆਂ ਲਾਜਮੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਪਲੇਟ ਨਾ ਲੱਗੇ ਹੋਣ ਤੇ ਹੁਣ ਪਹਿਲੀ ਵਾਰ ਫੜੇ ਜਾਣ ਤੇ 2000 ਰੁਪਏ ਅਤੇੇ ਦੂਜੀ ਵਾਰ ਫੜੇ ਜਾਣ ਤੇ 3000 ਰੁਪਏ ਦਾ ਜ਼ੁਰਮਾਨਾ ਲੱਗੇਗਾ। ਇਸ ਲਈ ਜਲਦ ਤੋਂ ਜਲਦ ਆਪਣੇ ਵਾਹਨਾਂ ਤੇ ਨੰਬਰ ਪਲੇਟਾਂ ਲਗਾਉਣ ਦੀ ਸਰਕਾਰ ਨੇ ਤਾਕੀਦ ਕੀਤੀ ਹੈ।
ਮੋਟਰ ਵਹੀਕਲ ਐਕਟ 1988 ਅਤੇ ਸੋਧੇ ਮੋਟਰ ਵਹੀਕਲਜ ਐਕਟ 2019 ਅਨੁਸਾਰ ਹਾਈ ਸਕਿਊਰਿਟੀ ਨੰਬਰ ਪਲੇਟਾਂ ਲਗਾਏ ਬਿਨ੍ਹਾਂ ਵਾਹਨ ਨੂੰ ਚਲਾਉਣਾ ਇਕ ਸਜਾਯੋਗ ਅਪਰਾਧ ਹੈ।ਵਾਹਨ ਚਾਹੇ ਟੂ ਵੀਲਰ ਹੋਵੇ ਜਾਂ ਫੋਰ ਵੀਹਲ ਜਾਂ ਟਰੈਕਟਰ ਹਰ ਇਕ ਵਾਹਨ ਤੇ ਇਹ ਪਲੇਟ ਲਗਾਉਣੀ ਲਾਜਮੀ ਹੈ।
ਹੁਣ ਸਵਾਲ ਉਠਦਾ ਹੈ ਕਿ ਇਸ ਹਾਈ ਸਕਿਊਰਿਟੀ ਨੰਬਰ ਪਲੇਟ ਦੇ ਕੀ ਫਾਇਦੇ ਹਨ।ਦੋਸਤੋਂ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਚੋਰਾਂ ਵੱਲੋਂ ਛੇੜਛਾੜ ਮੁਸਕਿਲ ਹੈ ਅਤੇ ਸਾਡੇ ਵਾਹਨ ਦੀ ਸੁਰੱਖਿਆ ਲਈ ਜਰੂਰੀ ਹੈ।
ਦੋਸਤੋਂ ਹੁਣ ਸਵਾਲ ਉਠਦਾ ਹੈ ਕਿ ਇਹ ਹਾਈ ਸਕਿਊਰਿਟੀ ਨੰਬਰ ਪਲੇਟਾਂ ਕਿੱਥੋਂ ਤੇ ਕਿਵੇਂ ਲੱਗਣਗੀਆਂ ਅਤੇ ਇਸਦੀ ਫੀਸ ਕਿੰਨੀ ਹੈ।
ਦੋਸਤੋਂ ਇਹ ਪਲੇਟਾਂ ਤੁਸੀਂ ਘਰ ਬੈਠੇ ਵੀ ਲਗਵਾ ਸਕਦੇ ਹੋੇ।
ਇਸ ਲਈ ਵੈਬਸਾਈਟ https://punjabhsrp.in ਤੇ ਜਾਓ।
ਇੱਥੇ ਆਪਣੇ ਵਾਹਨ ਦੇ ਵੇਰਵੇ ਭਰਦੇ ਹੋਏ ਪਲੇਟ ਲਗਾਉਣ ਲਈ ਮਿਤੀ, ਸਮਾਂ ਅਤੇ ਸੈਂਟਰ ਚੁਣੋ। ਲੋੜੀਂਦੀ ਫੀਸ ਦੀ ਦਰ ਤੁਸੀਂ ਇਸ ਵੇਬਸਾਇਟ ਤੇ ਵੇਖ ਸਕਦੇ ਹੋ ਅਤੇ ਇਹ ਫੀਸ ਤੁਸੀਂ ਆਨਲਾਈਨ ਭਰ ਦਿਓ।ਅਤੇ ਦਿੱਤੀ ਮਿਤੀ ਨੂੰ ਜਾ ਕੇ ਪਲੇਟ ਲਗਵਾ ਲਵੋ। ਹੋਰ ਤਾਂ ਹੋਰ ਤੁਸੀਂ ਆਪਣੇ ਘਰ ਨੁੰਮਾਇੰਦਾ ਸੱਦ ਕੇ ਵੀ ਇਹ ਪਲੇਟ ਲਗਵਾ ਸਕਦੇ ਹੋ।
ਇਸ ਸਬੰਧੀ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦਾ ਹੈਲਪਲਾਈਨ ਨੰਬਰ 78884-98853 ਅਤੇ 78884-98859 ਹੈ ਅਤੇ ਈਮੇਲ customer.care@hsrppunjab.com ਹੈ
-
ਅਮਨਪਾਲ ਸਿੰਘ ਸੰਧੂ ਸਰਕਾਰ ਹੁਣ ਪੁਲਿਸ ਦਾ ਚਿਹਰਾ ਮੋਹਰਾ ਬਦਲਣ ਲੱਗੀ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਬਦਲਾਅ ਜਰੂਰੀ ਹੈ। ਇਸੇ ਲਈ ਪੰਜਾਬ ਪੁਲਿਸ ਦੇ ਡੀਜੀਪੀ ਦਿਨਕ...